Pages

Wednesday, March 9, 2011

Cheerey Walea - Lyrics (Satinder Sartaaj)

Zoye zaalama, ve tu na sar lainda,
Yaadan terian, tere to changian ne,
Neendan merian, tere'an supneya ne,
Vaar vaar, ve vairiya dangian ne,
Beshak, tu parat ke vekheya nahi,
'Sartaaj' reejhan sooli tangian ne,
Asi fer v chunni'an chahvan dian,
Tere cheere de vargian rangian ne,

Mereya chan'na chan'na ve,
Das tu kikan Man'na ve,
Kahto layian ne deraan,
Ve main athru payi keran,
Tenu wajaan payi maara,
Merian minnta hazaran,
Paani raavi da wagda'e,
Tera cheta vi thagda'e,
Tera cheera rangvawan,
Banke sheesha beh jaavan,
Tere sanhve'n o chan'na,
Je tu aave'n o chan'na,
Ve gal sun chhaleya,
Chhaleya ve,
Kehra vatna maleya ve,
Chhalla beri da poor ae,
Vatan mahiye da door ae,
Jana paile ei poore,
O cheere waleya,

Assi puchde rehne aa sache rab ton,
Tu vi ta kito bol ve channa,
O cheere waleya,
Cheere waleya yaadan da deeva baaleya,
Eh jind chali dol ve channa,
O cheere waleya,

Tera door kise des nal nata,
Te sadda pind dhakian de ohle,
Koole chaavan nu bachavan, nheri gamaan di ton,
Baithi aasan thakian de ohle,
Raati tareyan de naal dukh foliye,
Oye tu vi ta farol ve channa,
O cheere waleya,
Cheere waleya, kithe ni tainu bhaleya,
Mitti ch rooh na rol ve chana,
O cheere waleya,

Sadde sadiyan de vaangu din bitde,
Te khuli rehndi naina wali baari,
Hun khabar rahi na aase passe di,
Te charhi rehndi khayala nu khumari,
Dekhi kar na javi tu hera ferian,
Eh reejhan anbhol ve channa,
O cheere waleya,
Cheere waleya main umran nu taleya,
Te saahin leya ghol ve chana,
O cheere waleya,

Tere bol rehnde har vele goonjde,
Te bhore aiven chherhde rehnde ne,
Je umeedan de rumal utte naam,
Kadiye ta eh udherde rehnde ne,
Ja ta sade kol aaja mere meherma,
Ja sad sanu kol ve chana,
O cheere waleya,
Cheere waleya ve loka ne uchhaleya,
Eh kisa anmol ve chana,
O cheere waleya,


Shala rab sacha bhaagan wala din deve,
Shagna di raat le ke aaye,
Main udeekan 'Sartaaj' sade vehde,
Kado saj ke baraat le ke aaye,
Takkan kalgi laga ke ghodi chadeya,
Khaaban ch vajje dhol ve chana,
O cheere waleya,
Cheere waleya hada kamau bahleya,
Ishq sava tol ve chana,
O cheere waleya,
O cheere waleya,

Mereya chan'na chan'na ve,
Das tu kikan Man'na ve,
Kahto layian ne deraan,
Ve main athru payi keran,
Tenu wajaan payi maara,
Merian minnta hazaran,
Paani raavi da wagda'e,
Tera cheta vi thagda'e,
Tera cheera rangvawan,
Banke sheesha beh jaavan,
Tere sanhve'n o chan'na,
Je tu aave'n o chan'na,
Ve gal sun chhaleya,
Chhaleya ve,
Kehra vatna maleya ve,
Chhalla beri da poor ae,
Vatan mahiye da door ae,
Jana paile ei poore,
O cheere waleya,

Assi puchde rehne aa sache rab ton,
Tu vi ta kito bol ve channa,
O cheere waleya,
O cheere waleya...!!!

**********

ਜੋਏ ਜਾਲਮਾ, ਵੇ ਤੂ ਨਾ ਸਾਰ ਲੈਂਦਾ,
ਯਾਦਾਂ ਤੇਰੀਆਂ, ਤੇਰੇ ਤੋ ਚੰਗੀਆਂ ਨੇ,
ਨੀਂਦਾਂ ਮੇਰਿਆਂ, ਤੇਰੇਆਂ ਸੁਪਨਿਆਂ ਨੇ,
ਵਾਰ ਵਾਰ, ਵੇ ਵੈਰੀਆ ਡੰਗੀਆਂ ਨੇ,
ਬੇਸ਼ਕ, ਤੂ ਪਰਤ ਕੇ ਵੇਖਿਆ ਨਈ,
'ਸਰਤਾਜ' ਰੀਝਾਂ ਸੂਲੀ ਟੰਗੀਆਂ ਨੇ,
ਅਸੀਂ ਫੇਰ ਵੀ ਚੁੰਨੀਆਂ ਚਾਅਵਾਂ ਦੀਆਂ,
ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ,

ਮੇਰੇਆ ਚੰਨਣਾ ਚੰਨਣਾ ਵੇ,
ਦਸ ਤੂੰ ਕੀਕਣ ਮੰਨਣਾ ਵੇ,
ਕਾਹਤੋ ਲਾਈਆਂ ਨੇ ਦੇਰਾਂ,
ਵੇ ਮੈਂ ਅਥਰੂ ਪਈ ਕੇਰਾਂ,
ਤੈਨੂ ਵਾਜਾਂ ਪਈ ਮਾਰਾਂ,
ਮੇਰਿਆਂ ਮਿੰਨਤਾਂ ਹਜਾਰਾਂ,
ਪਾਣੀ ਰਾਵੀ ਦਾ ਵਗਦੈ,
ਤੇਰਾ ਚੇਤਾ ਵੀ ਠਗਦੈ,
ਤੇਰਾ ਚੀਰਾ ਰੰਗਵਾਵਾਂ,
ਬਣਕੇ ਸ਼ੀਸ਼ਾ ਬਹਿ ਜਾਵਾਂ,
ਤੇਰੇ ਸਾਹ੍ਨਵੇ ਓ ਚੰਨਣਾ,
ਜੇ ਤੂ ਆਵੇਂ ਓ ਚੰਨਣਾ,
ਵੇ ਗਲ ਸੁਨ ਛੱਲਿਆ,
ਛੱਲਿਆ ਵੇ,
ਕਿਹੜਾ ਵਤਨਾ ਮੱਲਿਆ ਵੇ,
ਛੱਲਾ ਬੇੜੀ ਦਾ ਪੂਰ ਏ,
ਵਤਨ ਮਾਹਿਯੇ ਦਾ ਦੂਰ ਏ,
ਜਾਨਾ ਪੈਲੇ ਈ ਪੂਰੇ,
ਓ ਚੀਰੇ ਵਾਲਿਆ,

ਅੱਸੀ ਪੁਛਦੇ ਰਹਨੇ ਆ ਸੱਚੇ ਰੱਬ ਤੋਂ,
ਤੂ ਵੀ ਤਾਂ ਕਿਤੋਂ ਬੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ,
ਇਹ ਜਿੰਦ ਚੱਲੀ ਡੋਲ ਵੇ ਚੰਨਾ,
ਉ ਚੀਰੇ ਵਾਲਿਆ,

ਤੇਰਾ ਦੂਰ ਕਿਸੇ ਦੇਸ ਨਾਲ ਨਾਤਾ,
ਤੇ ਸਾਡਾ ਪਿੰਡ ਢਕਿਆਂ ਦੇ ਓਹ੍ਲੇ,
ਕੂਲੇ ਚਾਵਾਂ ਨੂ ਬਚਾਵਾਂ, ਨ੍ਹੇਰੀ ਗਮਾਂ ਦੀ ਤੋਂ,
ਬੈਠੀ ਆਸਾਂ ਥਕੀਆਂ ਦੇ ਓਹ੍ਲੇ,
ਰਾਤੀ ਤਾਰਿਆਂ ਦੇ ਨਾਲ ਦੂਖ ਫੋਲਿਏ,
ਓਏ ਤੂ ਵੀ ਤਾ ਫਰੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਕਿਥੇ ਨੀ ਤੈਨੂ ਭਾਲਿਆ,
ਮਿੱਟੀ ਚ ਰੂਹ ਨਾ ਰੋਲ ਵੇ ਚੰਨਾ,
ਉ ਚੀਰੇ ਵਾਲਿਆ,

ਸਾੱਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ,
ਤੇ ਖੁਲੀ ਰਹਿੰਦੀ ਨੈਨਾ ਵਾਲੀ ਬਾਰੀ,
ਹੁਣ ਖਬਰ ਰਹੀ ਨਾ ਆਸੇ ਪਾਸੇ ਦੀ,
ਤੇ ਚੜੀ ਰਹਿੰਦੀ ਖ੍ਯਾਲਾਂ ਨੂ ਖੁਮਾਰੀ,
ਦੇਖੀਂ ਕਰ ਨਾ ਜਾਵੀਂ ਤੂ ਹੇਰਾ ਫੇਰੀਆਂ,
ਇਹ ਰੀਝਾਂ ਅਨਭੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਮੈਂ ਉਮਰਾਂ ਨੂ ਟਾਲਿਆ,
ਤੇ ਸਾਹੀਂ ਲਿਆ ਘੋਲ ਵੇ ਚੰਨਾ,
ਉ ਚੀਰੇ ਵਾਲਿਆ,

ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ,
ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ,
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ,
ਕਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ,
ਜਾ ਤਾ ਸਾਡੇ ਕੋਲ ਆਜਾ ਮੇਰੇ ਮੇਹਰਮਾ,
ਜਾ ਸੱਦ ਸਾਨੂ ਕੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆਂ,
ਇਹ ਕਿੱਸਾ ਅਨਮੋਲ ਵੇ ਚੰਨਾ,
ਉ ਚੀਰੇ ਵਾਲਿਆ,

ਸ਼ਾਲਾ ਰੱਬ ਸਚਾ ਭਾਗਾਂ ਵਾਲਾ ਦਿਨ ਦੇਵੇ,
ਸ਼ਗਨਾ ਦੀ ਰਾਤ ਲੈ ਕੇ ਆਏ,
ਮੈਂ ਉਡੀਕਾਂ 'ਸਰਤਾਜ' ਸਾਡੇ ਵੇਹੜੇ,
ਕਦੋਂ ਸੱਜ ਕੇ ਬਰਾਤ ਲੈ ਕੇ ਆਏ,
ਤੱਕਾਂ ਕਲਗੀ ਲਗਾ ਕੇ ਘੋੜੀ ਚੜਿਆ,
ਖਾਬਾਂ ਚ ਵੱਜੇ ਢੋਲ ਵੇ ਚੰਨਾ,
ਉ ਚੀਰੇ ਵਾਲਿਆ,
ਚੀਰੇ ਵਾਲਿਆ ਹਾੜਾ ਕਮਾਉ ਬਾਹਲੀਆ,
ਇਸ਼ਕ਼ ਸਾਵਾ ਤੋਲ ਵੇ ਚੰਨਾ,
ਉ ਚੀਰੇ ਵਾਲਿਆ,
ਉ ਚੀਰੇ ਵਾਲਿਆ,

ਮੇਰੇਆ ਚੰਨਣਾ ਚੰਨਣਾ ਵੇ,
ਦਸ ਤੂੰ ਕੀਕਣ ਮੰਨਣਾ ਵੇ,
ਕਾਹਤੋ ਲਾਈਆਂ ਨੇ ਦੇਰਾਂ,
ਵੇ ਮੈਂ ਅਥਰੂ ਪਈ ਕੇਰਾਂ,
ਤੈਨੂ ਵਾਜਾਂ ਪਈ ਮਾਰਾਂ,
ਮੇਰਿਆਂ ਮਿੰਨਤਾਂ ਹਜਾਰਾਂ,
ਪਾਣੀ ਰਾਵੀ ਦਾ ਵਗਦੈ,
ਤੇਰਾ ਚੇਤਾ ਵੀ ਠਗਦੈ,
ਤੇਰਾ ਚੀਰਾ ਰੰਗਵਾਵਾਂ,
ਬਣਕੇ ਸ਼ੀਸ਼ਾ ਬਹਿ ਜਾਵਾਂ,
ਤੇਰੇ ਸਾਹ੍ਨਵੇ ਓ ਚੰਨਣਾ,
ਜੇ ਤੂ ਆਵੇਂ ਓ ਚੰਨਣਾ,
ਵੇ ਗਲ ਸੁਨ ਛੱਲਿਆ,
ਛੱਲਿਆ ਵੇ,
ਕਿਹੜਾ ਵਤਨਾ ਮੱਲਿਆ ਵੇ,
ਛੱਲਾ ਬੇੜੀ ਦਾ ਪੂਰ ਏ,
ਵਤਨ ਮਾਹਿਯੇ ਦਾ ਦੂਰ ਏ,
ਜਾਨਾ ਪੈਲੇ ਈ ਪੂਰੇ,
ਓ ਚੀਰੇ ਵਾਲਿਆ,

ਅੱਸੀ ਪੁਛਦੇ ਰਹਨੇ ਆ ਸੱਚੇ ਰੱਬ ਤੋਂ,
ਤੂ ਵੀ ਤਾਂ ਕਿਤੋਂ ਬੋਲ ਵੇ ਚੰਨਾ,
ਉ ਚੀਰੇ ਵਾਲਿਆ,
ਉ ਚੀਰੇ ਵਾਲਿਆ...!!!

No comments:

Post a Comment