Pages

Tuesday, January 19, 2010

Motiya (lyrics) - Satinder Sartaj

Motiya, chameli, bela, ketki tarek phul tara-mira saronh te palayi de,
Kesu, kachnaar ni sharee te amaltaas, tere layi hi khetan che ugayi de,

Maruae da buta ik laya, ohde utte sohne hathan naal pani chhidkaja ni,
Lehnga banvaya lajwantri da vekhi, haiga mech zara pa ke ta dikhaja ni,
Kaahi diya dumbiya di jhallar bana ke, ni eh chet diya dhupan vich payidi,
Kesu, kachnaar ni sharee te amaltaas, tere layi hi khetan che ugayi de,

Motiya, chameli, bela, ketki tarek phul tara-mira saronh te palayi de,

Ketki da phul tere kessan vich lava, dekhi digge na khayal zara rakh ni,
Kashni je range ni tarek wale phul, teri chunni te lagavan sawa lakh ni,
Chari deya sitteya da banuga paranda, phul san wale goteya nu layide,
Kesu, kachnaar ni sharee te amaltaas, tere layi hi khetan che ugayi de,

Motiya, chameli, bela, ketki tarek phul tara-mira saronh te palayi de,

Alsi de phullan de bana lawange gajre ni haar, tikka, jhanjhra te boonde ni,
Kanka de siteya de banuge clip main udeekda sunehri kadon hunde ni,
Middiya saja ke chunni gal wich pa ke ni eh jaan-jaan lokan nu dikhayi de,
Kesu, kachnaar ni sharee te amaltaas, tere layi hi khetan che ugayi de,

Motiya, chameli, bela, ketki tarek phul tara-mira saronh te palayi de,

Boota gulmohar da lagavange jado, tu ohde phul fulkari te lagayi ni,
Gula'nari kurti te chitte phul paune, je tu tinn-char dina layi aayi ni,
Jana paina fer sanu maalve de val, ke doabe vich phul ni kapahi de,
Kesu, kachnaar ni sharee te amaltaas, tere layi hi khetan che ugayi de,

Motiya, chameli, bela, ketki tarek phul tara-mira saronh te palayi de,

Chhalli de sunheri vaal kalgi nu lavage, te daneya da ban juga daaj ni,
Appe hi rang lavange gulabi chire chunniya, te surma vi pa lau 'Sartaj' ni,
Jehri rutte phul lagge aasa wale baans nu ni, supne vi odon hi vyahi de,
Kesu, kachnaar ni sharee te amaltaas, tere layi hi khetan che ugayi de,

Motiya, chameli, bela, ketki tarek phul tara-mira saronh te palayi de...!!!

**********

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮਰੁਏ ਦਾ ਬੂੱਟਾ ਇਕ ਲਾਇਆ, ਉਹਦੇ ਉੱਤੇ ਸੋਹਣੇ ਹਥਾਂ ਨਾਲ ਪਾਣੀ ਛਿੜਕਾਜਾ ਨੀ,
ਲੈਹੰਗਾ ਬਣਵਾਯਾ ਲਾਜ਼ਵੰਤਰੀ ਦਾ ਵੇਖੀ, ਹੈਗਾ ਮੇਚ ਜ਼ਰਾ ਪਾ ਕੇ ਤਾ ਦਿਖਾਜਾ ਨੀ,
ਕਾਹੀ ਦਿਯਾਂ ਦੁੰਬੀਆਂ ਦੀ ਝਾਲਰ ਬਨਾ ਕੇ, ਨੀ ਏਹ ਚੇਤ ਦੀਆਂ ਧੁੱਪਾ ਵਿਚ ਪਾਇਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ,

ਕੇਤਕੀ ਦਾ ਫੁੱਲ ਤੇਰੇ ਕੇਸਾਂ ਵਿਚ ਲਾਵਾ, ਦੇਖੀ ਡਿੱਗੇ ਨਾ ਖਿਆਲ ਜ਼ਰਾ ਰਖ ਨੀ,
ਕਾਸ਼ਨੀ ਜੇ ਰੰਗੇ ਨੀ ਤਰੇਕ ਵਾਲੇ ਫੁੱਲ, ਤੇਰੀ ਚੁਣੀ ਤੇ ਲਗਾਵਾ ਸਵਾ ਲਖ ਨੀ,
ਚਰੀ ਦੇਆ ਸਿੱਟੇਆ ਦਾ ਬਨੂਗਾ ਪਰਾੰਦਾ, ਫੁੱਲ ਸੱਨ ਵਾਲੇ ਗੋਟੇਆਂ ਨੂਂ ਲਾਇਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ,

ਅਲਸੀ ਦੇ ਫੁੱਲਾ ਦੇ ਬਣਾ ਲਵਾੰਗੇ ਗੱਜਰੇ ਨੀ ਹਾਰ, ਟਿਕਾ, ਝਾੰਜਰਾ ਤੇ ਬੂੰਦੇ ਨੀ,
ਕਨਕਾਂ ਦੇ ਸਿਟੇਆ ਦੇ ਬਨੂਗੇ ਕਲਿਪ, ਮੈਂ ਉਡੀਕਦਾ ਸੁਨਿਹਰੀ ਕਦੋ ਹੁੰਦੇ ਨੀ,
ਮਿੱਡਿਆ ਸਜਾ ਕੇ ਚੁੱਣੀ ਗਲ ਵਿਚ ਪਾ ਕੇ, ਨੀ ਆ ਜਾਨ ਜਾਨ ਲੋਕਾਂ ਨੂ ਦਿਖਾਈ ਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ,

ਬੂਟਾ ਗੁਲਮੋਹਰ ਦਾ ਲਗਾਵਾਗੇ ਜਦੋ, ਤੂਂ ਓਹਦੇ ਫੁੱਲ ਫੁਲਕਾਰੀ ਤੇ ਲਗਾਈ ਨੀ,
ਗੁਲਾਨਾਰੀ ਕੁੜਤੀ ਤੇ ਚਿੱਟੇ ਫੁੱਲ ਪੌਨੇ, ਜੇ ਤੁ ਤਿੱਨ ਚਾਰ ਦਿਨਾ ਲਈ ਆਈ ਨੀ,
ਜਾਣਾ ਪੈਣਾ ਫੇਰ ਸਾਨੂੰ ਮਾਲਵੇ ਦੇ ਵੱਲ, ਕੇ ਦੁਆਬੇ ਵਿਚ ਫੁੱਲ ਨੀ ਕਪਾਹੀ ਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ,

ਛੱਲੀ ਦੇ ਸੁਨਿਹਰੀ ਵਾਲ ਕਲਗੀ ਨੂਂ ਲਾਵਾੰਗੇ, ਤੇ ਦਾਨੇਆ ਦਾ ਬੱਣ ਜੂਗਾ ਦਾਜ ਨੀ,
ਆਪੇ ਹੀ ਰੰਗ ਲਵਾੰਗੇ ਗੁਲਾਬੀ ਚਿਰੇ ਚੁੱਣਿਆਂ, ਤੇ ਸੂਰਮਾ ਵੀ ਪਾਲੂ 'ਸਰਤਾਜ' ਨੀ
ਜਿਹੜੀ ਰੁੱਤੇ ਫੁੱਲ ਲੱਗੇ ਆਸਾ ਵਾਲੇ ਬਾੰਸ ਨੂ ਨੀ, ਸੁਪਨੇ ਵੀ ਉਦੋ ਹੀ ਵਿਆਹੀ ਦੇ,
ਕੇਸੂ, ਕਚਨਾਰ ਨੀ ਸ਼ਰੀ ਤੇ ਅਮਲਤ੍ਰਾਸ, ਤੇਰੇ ਲਈ ਹੀ ਖੇਤਾਂ ਚ ਉਗਾਈ ਦੇ,

ਮੋਤੀਆ, ਚਮੇਲੀ, ਬੇਲਾ, ਕੇਤਕੀ, ਤਰੇਕ ਫੁੱਲ ਤਾਰਾ-ਮੀਰਾ ਸਰੋਂ ਤੇ ਪਲਾਈ ਦੇ…!!!

11 comments:

  1. thanx for the lyrics ......a beautiful song

    ReplyDelete
  2. interesting blog hai veer tera.. ghar jaa ke teriyan hor entries v padhunga.. youre doing a good job. Keep it up :)

    ReplyDelete
  3. CARRY ON WIZ UR JOB BRO...I LL PRAY 2 GOD 2 BLESS YOU. TC

    ReplyDelete
  4. thanks Kunwar... God bless you too...

    ReplyDelete
  5. ਜੇ ਕਿਸੇ ਕੋਲ ਕਚਨਾਰ, 'ਤੇ ਹੋਰ ਰੁੱਖਾਂ ਦੀਆਂ ਅਤੇ ਫੁੱਲਾਂ ਦੀਆਂ, ਜਿਨ੍ਹਾਂ ਦਾ ਇਸ ਗੀਤ ਵਿੱਚ ਚਰਚਾ ਕੀਤਾ ਗਿਆ ਹੈ, ਤਸਵੀਰਾਂ ਹੋਣ ਤਾਂ ਇਸ ਪਤੇ ਤੇ ਭੇਜ ਦਿਉ: lohgarh@gmail.com
    ਬਹੁਤ ਮਿਹਰਬਾਨੀ ਹੋਵੇਗੀ ਜਿ ਥੋੜਾ ਜਿਹਾ ਵਰਨਨ ਵੀ ਲਿਖ ਦਿਉਗੇ!

    ਇਹ ਵੀ ਵੇਖੋ, ਤੁਹਡੀ ਮਦਦ ਨਾਲ ਤੁਹਾਡੀ ਮਾਂ ਬੋਲੀ ਦੀ ਸੰਭਾਲ ਹੋ ਸਕਦੀ ਹੈ!
    http://pa.wikipedia.com
    http://pa.wiktionary.com

    ReplyDelete
  6. Keep it up harpreet. Great job dear. I am finding lyrics of one song of satinder ji "jine zindagi ch mehant di kiti hai kamai" Can you kindly provide the lyrics of this beautiful song. I will be highly oblidged

    ReplyDelete
  7. Thanks Rishi...
    I'll soon get back to you with the lyrics..

    ReplyDelete