Je koi dasse gal tajurbe wali taan sun laiye,
Gal na paiye,
Ban jaiye ustad ji bhaven taan vi sikhde rahiye,
Neenve bahiye,
Kaiyan ne samjhaya usnu gal sun mast malanga,
Na kar danga,
Nahaa lae ganga,
Usne keha snana da ta roz hi rehnda panga,
Aidan hi changa,
Rabb rabb ranga,
Adha hi ghanta nashe jehe vich yaar de lekhe laa lao,
Surat tika lao,
Zara dhiyaa lao,
Fer taan bhaven galli baati chan vi hethan laah lao,
Naam karaa lao,
Bojhe paa lao,
Mastaa kolon mat lae mitra,
Ehna naal na khahiye,
Eh uss rahiye,
Charni Dhaiye,
Je koi dasse gal tajurbe wali taan sun laiye,
Gal na paiye,
Ban jaiye ustad ji bhaven taan vi sikhde rahiye,
Neenve bahiye,
Eh jo thaunu nazri aunde chaubar chaude seene,
Yaar Nagine,
Maa de deene,
Husn walean naal na gal kar sakde kai mahine,
Aun pasine,
Gole cheene,
Chup kar ke bistar vich pae jo je howe ghutt piti,
Chhit kuliti,
Kari kuriti,
Akhiyan saanve ghumdi zindgi yaar naal jo biti,
Usdi niti,
Laai preeti,
Ni aaja aaja khaban de vich ni adiye surmaiye,
Zindri daiye,
Ni hun ki kahiye,
Je koi dasse gal tajurbe wali taan sun laiye,
Gal na paiye,
Ban jaiye ustad ji bhaven taan vi sikhde rahiye,
Neenve bahiye,
Shayri da ghar door 'Satindra',
Gaayki ohton dooni,
Laa lae dhooni,
Je manzil chhooni,
Kiddan geet likhenga,
Gagar lafzan wali ooni,
Pyar vihooni,
Soch Alooni,
Hun tu aape das ke kiddan palau vich ke bhangra,
Banda langra,
Saale changra,
Lokan nu ki devega ji khud hi jehra mangra,
Karman sandra,
Neeton mangra,
O teri taan aukat dosta aus bulbule jahiye,
Lae hasti gaiye,
Hun ki kahiye,
Je koi dasse gal tajurbe wali taan sun laiye,
Gal na paiye,
Ban jaiye ustad ji bhaven taan vi sikhde rahiye,
Neenve bahiye,
Photo rakhi khan sahab di vaddi jehi karwa ke,
Kandh latka ke,
Mala paa ke,
Ehnu akho ohna wangu dasse taan laga ke,
Thora gaa ke,
Gala ghuma ke,
Oye foki farh jehi maar vikhave,
Ain 'Sartaj' nahi sarna,
Painda marna,
Sab kujh harna,
Mang fankari daate kolon,
Gal vich paa lae parna,
Aawin ghar na,
Je kujh karna,
Oye dera laa lae dar te,
Bhaven sau sau dukhre sahiye,
See na kahiye,
Neeven rahiye,
Je koi dasse gal tajurbe wali taan sun laiye,
Gal na paiye,
Ban jaiye ustad ji bhaven taan vi sikhde rahiye,
Neenve bahiye...!!!
**********
ਜੇ ਕੋਈ ਦੱਸੇ ਗਲ ਤਜੁਰਬੇ ਵਾਲੀ ਤਾਂ ਸੁਨ ਲਾਇਏ,
ਗੱਲ ਨਾ ਪਇਯੇ,
ਬਣ ਜਾਇਏ ਉਸਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹਿਏ,
ਨੀਵੇਂ ਬਹੀਏ,
ਕਈਆਂ ਨੇ ਸਮਝਾਇਆ ਉਸਨੁ ਗਲ ਸੁਨ ਮਸਤ ਮਲੰਗਾ,
ਨਾ ਕਰ ਦੰਗਾ,
ਨਹਾ ਲੈ ਗੰਗਾ,
ਉਸਨੇ ਕੇਹਾ ਸਾਨਾਨਾਂ ਦਾ ਤਾ ਰੋਜ਼ ਹੀ ਰਹਿੰਦਾ ਪੰਗਾ,
ਐਦਾਂ ਹੀ ਚੰਗਾ,
ਰੱਬ ਰੱਬ ਰੰਗਾ,
ਅਧਾ ਹੀ ਘੰਟਾ ਨਸ਼ੇ ਜੇਹੇ ਵਿਚ ਯਾਰ ਦੇ ਲੇਖੇ ਲਾ ਲਾਓ,
ਸੁਰਤ ਟਿਕਾ ਲਾਓ,
ਜ਼ਰਾ ਧਿਯਾ ਲਾਓ,
ਫੇਰ ਤਾਂ ਭਾਵੇਂ ਗੱਲੀ ਬਾਤੀ ਚੰਨ ਵੀ ਹੇਠਾਂ ਲਾਹ ਲਓ,
ਨਾਮ ਕਰਾ ਲਾਓ,
ਬੋਝੇ ਪਾ ਲਾਓ,
ਮਸਤਾ ਕੋਲੋਂ ਮਤ ਲੈ ਮਿਤਰਾ
ਇਹਨਾ ਨਾਲ ਨਾ ਖਹਿਏ,
ਇਹ ਉਸ ਰਹਿਏ,
ਚਰਨੀ ਢਹਿਏ,
ਜੇ ਕੋਈ ਦੱਸੇ ਗਲ ਤਜੁਰਬੇ ਵਾਲੀ ਤਾਂ ਸੁਨ ਲਾਇਏ,
ਗੱਲ ਨਾ ਪਇਯੇ,
ਬਣ ਜਾਇਏ ਉਸਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹਿਏ,
ਨੀਵੇਂ ਬਹੀਏ,
ਇਹ ਜੋ ਥੋਨੂ ਨਜਰੀ ਆਉਂਦੇ ਚੌਬਰ ਚੌੜੇ ਸੀਨੇ,
ਯਾਰ ਨਗੀਨੇ,
ਮਾਂ ਦੇ ਦੀਨੇ,
ਹੁਸਨ ਵਾਲਿਆਂ ਨਾਲ ਨਾ ਗਲ ਕਰ ਸਕਦੇ ਕਈ ਮਹੀਨੇ,
ਆਉਣ ਪਸੀਨੇ,
ਗੋਲੇ ਚੀਨੇ,
ਚੁਪ ਕਰਕੇ ਬਿਸਤਰ ਵਿਚ ਪੈ ਜੋ ਜੇ ਹੋਵੇ ਘੁਟ ਪੀਤੀ,
ਛਿਟ ਕੁਲਿਤੀ,
ਕਰੀ ਕੁਰੀਤੀ,
ਅਖਿਯਾਂ ਸਾਂਵੇ ਘੁਮਦੀ ਜਿੰਦਗੀ ਯਾਰ ਨਾਲ ਜੋ ਬੀਤੀ,
ਉਸਦੀ ਨੀਤੀ,
ਲਾਈ ਪ੍ਰੀਤੀ,
ਨੀ ਆਜਾ ਆਜਾ ਖਾਬਾਂ ਦੇ ਵਿਚ ਨੀ ਆਡਿਏ ਸੁਰ੍ਮਇਏ,
ਜਿੰਦੜੀ ਦਈਏ,
ਨੀ ਹੁਣ ਕੀ ਕਹਿਏ,
ਜੇ ਕੋਈ ਦੱਸੇ ਗਲ ਤਜੁਰਬੇ ਵਾਲੀ ਤਾਂ ਸੁਨ ਲਾਇਏ,
ਗੱਲ ਨਾ ਪਇਯੇ,
ਬਣ ਜਾਇਏ ਉਸਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹਿਏ,
ਨੀਵੇਂ ਬਹੀਏ,
ਸ਼ਾਯਰੀ ਦਾ ਘਰ ਦੂਰ 'ਸਤਿੰਦਰਾ',
ਗਾਯਕੀ ਓਹਤੋਂ ਦੂਨੀ,
ਲਾ ਲੈ ਧੂਣੀ,
ਜੇ ਮੰਜਿਲ ਛੂਨੀ,
ਕਿੱਦਾਂ ਗੀਤ ਲਿਖੇਂਗਾ,
ਗਾਗਰ ਲਫਜਾਂ ਵਾਲੀ ਊਨੀ,
ਪ੍ਯਾਰ ਵਿਹੂਣੀ,
ਸੋਚ ਅਲੂਣੀ,
ਹੁਣ ਤੂ ਆਪੇ ਦਸ ਕੇ ਕਿੱਦਾਂ ਪਾ ਲਓ ਵਿਚ ਕੇ ਭੰਗੜਾ,
ਬੰਦਾ ਲੰਗੜਾ,
ਸਾਲੇ ਚੰਗੜਾ,
ਲੋਕਾਂ ਨੂ ਕੀ ਦੇਵੇਗਾ ਜੀ ਖੁਦ ਹੀ ਜੇਹੜਾ ਮੰਗੜਾ,
ਕਰਮਾ ਸੰਦੜਾ,
ਨੀਤੋੰ ਮੰਗੜਾ,
ਓ ਤੇਰੀ ਤਾਂ ਔਕਾਤ ਦੌਸਤਾ ਓਸ ਬੁਲਬੁਲੇ ਜਾਹਿਏ,
ਲੈ ਹਸਤੀ ਗਾਈਏ,
ਹੁਣ ਕੀ ਕਹਿਏ,
ਜੇ ਕੋਈ ਦੱਸੇ ਗਲ ਤਜੁਰਬੇ ਵਾਲੀ ਤਾਂ ਸੁਨ ਲਾਇਏ,
ਗੱਲ ਨਾ ਪਇਯੇ,
ਬਣ ਜਾਇਏ ਉਸਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹਿਏ,
ਨੀਵੇਂ ਬਹੀਏ,
ਫੋਟੋ ਰਖੀ ਖਾਨ ਸਾਹਬ ਦੀ ਵੱਡੀ ਜੇਹੀ ਕਰਵਾ ਕੇ,
ਕੰਧ ਲਟਕਾ ਕੇ,
ਮਾਲਾ ਪਾ ਕੇ,
ਏਹਨੂ ਆਖੋ ਓਹਨਾ ਵਾਂਗੂ ਦੱਸੇ ਤਾਨ ਲਗਾ ਕੇ,
ਥੋੜਾ ਗਾ ਕੇ,
ਗਲਾ ਘੁਮਾ ਕੇ,
ਓਏ ਫੋਕੀ ਫੜ ਜੇਹੀ ਮਾਰ ਵਿਖਾਵੇਂ,
ਐਂ 'ਸਰਤਾਜ' ਨਹੀ ਸਰਨਾ,
ਪੈਂਦਾ ਮਾਰਨਾ,
ਸਬ ਕੁਝ ਹਰਨਾ,
ਮੰਗ ਫ਼ਨ੍ਕਾਰੀ ਦਾਤੇ ਕੋਲੋਂ,
ਗਲ ਵਿਚ ਪਾ ਲੈ ਪਰਨਾ,
ਆਵੀਂ ਘਰ ਨਾ,
ਜੇ ਕੁਝ ਕਰਨਾ,
ਓਏ ਡੇਰਾ ਲਾ ਲੈ ਦਰ ਤੇ,
ਭੇਵੇਂ ਸੌ ਸੌ ਦੁਖੜੇ ਸਹੀਏ,
ਸੀ ਨਾ ਕਹਿਏ,
ਨੀਵੇਂ ਰਹਿਏ,
ਜੇ ਕੋਈ ਦੱਸੇ ਗਲ ਤਜੁਰਬੇ ਵਾਲੀ ਤਾਂ ਸੁਨ ਲਾਇਏ,
ਗੱਲ ਨਾ ਪਇਯੇ,
ਬਣ ਜਾਇਏ ਉਸਤਾਦ ਜੀ ਭਾਵੇਂ ਤਾਂ ਵੀ ਸਿਖਦੇ ਰਹਿਏ,
ਨੀਵੇਂ ਬਹੀਏ...!!!
Good Job 22 Ji Keep it up
ReplyDeleteThanks dear...
ReplyDelete