Mil gya jis nu sahara dost tere shehar chon,
Turr kiven janda vechara dost tere shehar chon,
Apne dilbar da ghar barbaad hoya vekh ke,
Tur gya ro ro nakara dost tere shehar chon,
Zindgi thodi see lekin lutaf changa de gayi,
Lai liya rajj ke nazaara dost tere shehar chon,
Mastiyan ch beet jaavegi meri hun zindgi,
Mil gya aisa hulara dost tere shehar chon,
Sahmbh ke jis nu main rakhda san oh dil vee lutt liya,
Tur gya kar ke kinara dost tere shehar chon,
Sadd gya jeendaa hee tere ishq dee agni ch main,
Udd gya bann ke sharara dost tere shehar chon,
Maut laini vee nahi saukhi sifaarish ton binaa,
Zehar na miliya udhara dost tere shehar chon...!!!
**********
ਮਿਲ ਗਯਾ ਜਿਸ ਨੂਂ ਸਹਾਰਾ ਦੋਸਤ ਤੇਰੇ ਸ਼ਹਰ ਚੋਂ,
ਤੁਰ ਕਿਵੇਂ ਜਾੰਦਾ ਵਿਚਾਰਾ ਦੋਸਤ ਤੇਰੇ ਸ਼ਹਰ ਚੋਂ,
ਅਪਨੇ ਦਿਲਬਰ ਦਾ ਘਰ ਬਰਬਾਦ ਹੋਯਾ ਵੇਖ ਕੇ,
ਤੁਰ ਗਯਾ ਰੋ ਰੋ ਨਕਾਰਾ ਦੋਸਤ ਤੇਰੇ ਸ਼ਹਰ ਚੋਂ,
ਜ਼ਿੰਦਗੀ ਥੋਰੀ ਸੀ ਲੇਕਿਨ ਲੁਤਫ ਚੰਗਾ ਦੇ ਗਯੀ,
ਲੈ ਲਯਾ ਰੱਜ ਕੇ ਨਜ਼ਾਰਾ ਦੋਸਤ ਤੇਰੇ ਸ਼ਹਰ ਚੋਂ,
ਮਸਤਿਯਾਂ ਚ ਬੀਤ ਜਾਵੇਗੀ ਮੇਰੀ ਹੁਨ ਜ਼ਿੰਦਗੀ,
ਮਿਲ ਗਯਾ ਐਸਾ ਹੁਲਾਰਾ ਦੋਸਤ ਤੇਰੇ ਸ਼ਹਰ ਚੋਂ,
ਸਾੰਭ ਕੇ ਜਿਸ ਨੂਂ ਰਖਦਾ ਸਾਂ ਓਹ ਦਿਲ ਵੀ ਲੁੱਟ ਗਯਾ,
ਤੁਰ ਗਯਾ ਕਰ ਕੇ ਕਿਨਾਰਾ ਦੋਸਤ ਤੇਰੇ ਸ਼ਹਰ ਚੋਂ,
ਸੜ ਗਯਾ ਜਿੰਦਾ ਹੀ ਤੇਰੇ ਇਸ਼ਕ ਦਿ ਅਗਨਿ ਚ ਮੈਂ,
ਉੱਡ ਗਯਾ ਬਨ ਕੇ ਸ਼ਰਾਰਾ ਦੋਸਤ ਤੇਰੇ ਸ਼ਹਰ ਚੋਂ,
ਮੌਤ ਲੈਨੀ ਵੀ ਨਹੀ ਸੌਖੀ ਸਿਫਾਰਿਸ਼ ਤੋਂ ਬਿਨਾ,
ਜ਼ਹਰ ਨਾ ਮਿਲ੍ਯਾ ਉਧਰਾ ਦੋਸਤ ਤੇਰੇ ਸ਼ਹਰ ਚੋਂ...!!!
No comments:
Post a Comment