Pages

Thursday, April 22, 2010

Khat

Iss nagri mera jee nahi lagda,
Ik chardi ik lehndi hai,
Mainu roz udeek khataan di,
Sikhar dupahre rehndi hai,

Khat aawega bahut kuwele,
Dhartiyon lammi chhan da khat,
Chup de safeyan utte likhya,
Ujjdi sunn saraan da khat,

Ik benaksh khiyal da likhiya,
Tere asli naa da khat,
Lok kehange kabar da khat hai,
Tu akhenga maa da khat,

Uss ton magro na koi nagri,
Na koi sanjh savera hi,
Na fer koi udeek khatan di,
Na koi tu na tera jee...

'Surjit Patar'
**********

ਇਸ ਨਗਰੀ ਮੇਰਾ ਜੀ ਨਹੀਂ ਲਗਦਾ
ਇੱਕ ਚੜ੍ਦੀ ਇੱਕ ਲਹਿੰਦੀ ਹੈ |
ਮੈਨੂੰ ਰੋਜ਼ ਉਡੀਕ ਖਤਾਂ ਦੀ
ਸਿਖਰ ਦੁਪਹਿਰੇ ਰਹਿੰਦੀ ਹੈ |

ਖ਼ਤ ਆਵੇਗਾ ਬਹੁਤ ਕੁਵੇਲੇ
ਧਰ੍ਤੀਓ ਲੰਮੀ ਛਾਂ ਦਾ ਖ਼ਤ |
ਚੁਪ ਦੇ ਸਫਿਆਂ ਉੱਤੇ ਲਿਖਿਆ
ਉੱਜੜੀ ਸੁੰਨ ਸਰਾਂ ਦਾ ਖ਼ਤ |

ਇੱਕ ਬੇਨਾਕਸ਼ ਖਿਆਲ ਦਾ ਲਿਖਿਆ
ਤੇਰੇ ਅਸਲੀ ਨਾਂ ਦਾ ਖ਼ਤ |
ਲੋਕ ਕਹਿਣਗੇ ਕਬਰ ਦਾ ਖ਼ਤ ਹੈ
ਤੂੰ ਆਖੇਂਗਾ ਮਾਂ ਦਾ ਖ਼ਤ |

ਉਸ ਤੋਂ ਮਗਰੋਂ ਨਾ ਕੋਈ ਨਗਰੀ
ਨਾ ਕੋਈ ਸੰਝ ਸਵੇਰਾ ਹੀ |
ਨਾ ਫੇਰ ਕੋਈ ਉਡੀਕ ਖਤਾਂ ਦੀ
ਨਾ ਕੋਈ ਤੂੰ ਨਾ ਤੇਰਾ ਜੀ |

'ਸੁਰਜੀਤ ਪਾਤਰ'

No comments:

Post a Comment