Pages

Thursday, April 1, 2010

Nazdeek Na Ho

Asaan agg de vastar paune ne, Nazdeek na ho,
Asaan dharat akash jalaune ne, Nazdeek na ho,

Mainu sheeshe ne thukra ke pathar kita hai,
Hun main sheeshe tidkaune ne, Nazdeek na ho,

Asaan katra daria, sagar, honae, sahran ton,
Asaan khel anek rachaune ne, Nazdeek na ho,

Ja taithon mera sath nibhaiya jana nahi,
Mere raste bade daraune ne, Nazdeek na ho,

Asaan sajna di galvakdi da nigh maan lia,
Hun dushman gale lagaune ne, Nazdeek na ho,

Assi jinni rahi turnae, uthe sajna ne,
Sukh nal angiyar vichhaune ne, Nazdeek na ho,

Assi koorh amavas da hun paaz ughadange,
Assi sach de deep jalaune ne, Nazdeek na ho,

By "Tarlok Singh Judge"

**********

ਅਸਾਂ ਅਗ ਦੇ ਵਸਤ੍ਰ ਪਾਉਣੇ ਨੇ, ਨਜਦੀਕ ਨਾ ਹੋ,
ਅਸਾਂ ਧਰਤ ਅਕਾਸ਼ ਜਲਾਉਣੇ ਣੇ, ਨਜਦੀਕ ਨਾ ਹੋ,

ਮੈਨੂੰ ਸ਼ੀਸ਼ੇ ਨੇ ਠੁਕਰਾ ਕੇ ਪਤ੍ਥਰ ਕੀਤਾ ਹੈ,
ਹੁਣ ਮੈਂ ਸ਼ੀਸ਼ੇ ਤਿਦ੍ਕਾਉਣੇ ਨੇ, ਨਜਦੀਕ ਨਾ ਹੋ,

ਅਸਾਂ ਕਤਰਾ, ਦਰਿਆ, ਸਾਗਰ ਹੋਣੈ, ਸਹਰਾਂ ਤੋਂ,
ਅਸਾਂ ਖੇਲ ਅਨੇਕ ਰਚਾਉਣੇ ਨੇ, ਨਜਦੀਕ ਨਾ ਹੋ,

ਜਾ ਤੈਥੋਂ ਮੇਰਾ ਸਾਥ ਨਿਭਾਯਾ ਜਾਣਾ ਨਹੀ,
ਮੇਰੇ ਰਸਤੇ ਬੜੇ ਡਰਾਉਣੇ ਨੇ, ਨਜਦੀਕ ਨਾ ਹੋ,

ਅਸਾਂ ਸਜਨਾ ਦੀ ਗਲਵਕੜੀ ਦਾ ਨਿਘ ਮਾਨ ਲਯਾ,
ਹੁਣ ਦੁਸ਼ਮਨ ਗਲੇ ਲਗਾਉਣੇ ਨੇ, ਨਜਦੀਕ ਨਾ ਹੋ,

ਅਸੀਂ ਜਿੰਨੀ ਰਾਹੀ ਤੁਰਨੈ ਓਥੇ ਸਜਨਾ ਨੇ,
ਸੁਖ ਨਾਲ ਅੰਗਿਆਰ ਵਿਛਾਉਣੇ ਨੇ,ਨਜਦੀਕ ਨਾ ਹੋ,

ਅੱਸੀ ਕੂੜ ਅਮਾਵਸ ਦਾ ਹੁਣ ਪਾਜ ਉਘਾੜਾਗੇ,
ਅੱਸੀ ਸਚ ਦੇ ਦੀਪ ਜਲਾਉਣੇ ਨੇ, ਨਜਦੀਕ ਨਾ ਹੋ,

"ਤਰਲੋਕ ਸਿੰਘ ਜੱਜ"

No comments:

Post a Comment