Pages

Thursday, March 18, 2010

Pani - Satinder Sartaj (Lyrics)

Pani panja darianwan wala nehri ho gaya,
Munda pind da si shehar aa ke shehri ho gaya,
Yaad rakhda baisakhi ohne vekhya hunda je,
Rang kanka da hare ton sunehri ho gaya,

Tera khoon thanda ho gaya ae khaulda nahi ae,
Eho virse da masla makhaul da nahi ae,
Tainu haje ni khayal pata odon hi laguga,
Jadon aap hat'thi choya shehad zehri ho gaya,

Pani panja...

Ehna karnaa to ghar ch kalesh jeha rehnda,
Pehla kadi kadi hun taan hamesh jeha rehnda,
Ammi haq ch khalove, Bapu tak ch khalove,
Sukhi vassda ae ghar taan kachehri ho gaya,

Pani panja...

Tota uddno vi gaya naale bolno v gaya,
Bhaira chunja naal gandia nu kholno vi gaya,
Hun maarda ae sapp, dad'da sham te savere,
Ke vataa ke jaata mor oh kalehri ho gaya,

Pani panja...

Dekho keho jehe rang charhe nau'jawana utte,
Maan bhora vi ni reha guru dian shana utte,
Char akhran nu bolne da ohde kol hai ni samaa,
Naam Gurmeet Singh si jo Garry ho gaya,

Pani panja...

Buddhe rukhan kolon jado jado langhian hawawan,
Ohna dassian ehnu nu bas ik do hi chhawan,
Tusi baith ke vicharo, 'Sartaj' pata karo,
Kahto patta patta tahnia da vairi ho gaya,

Pani panja...

**********

ਪਾਣੀ ਪੰਜਾਂ ਦਰਿਆਂਵਾ ਵਾਲਾ ਨਹਿਰੀ ਹੋ ਗਯਾ,
ਮੁੰਡਾ ਪਿੰਡ ਦਾ ਸੀ ਸ਼ਹਰ ਆ ਕੇ ਸ਼ਹਰੀ ਹੋ ਗਯਾ,
ਯਾਦ ਰੱਖਦਾ ਬੈਸ਼ਾਖੀ ਓਹਨੇ ਵੇਖਿਆ ਹੁੰਦਾ ਜੇ,
ਰੰਗ ਕਣਕਾਂ ਦਾ ਹਰੇ ਤੋਂ ਸੁਨਹਿਰੀ ਹੋ ਗਯਾ,

ਤੇਰਾ ਖੂਨ ਠੰਡਾ ਹੋ ਗਯਾ ਏ ਖੌਲਦਾ ਨਹੀ ਏ,
ਏਹੋ ਵਿਰਸੇ ਦਾ ਮਸਲਾ ਮਖੌਲ ਦਾ ਨਹੀ ਏ,
ਤੈਨੂ ਹਜੇ ਨੀ ਖਯਾਲ ਪਤਾ ਓਦੋਂ ਹੀ ਲਗੁਗਾ,
ਜਦੋ ਆਪ ਹੱਥੀ ਚੋਯਾ ਸ਼ਹਦ ਜ਼ਹਰੀ ਹੋ ਗਯਾ,

ਪਾਣੀ ਪੰਜਾਂ...

ਇਹਨਾ ਕਾਰਣਾਂ ਤੋਂ ਘਰ ਚ ਕਲੇਸ਼ ਜੇਹਾ ਰਹਿੰਦਾ,
ਪਹਿਲਾ ਕਦੀ ਕਦੀ ਹੁਣ ਤਾਂ ਹਮੇਸ਼ ਜੇਹਾ ਰਹਿੰਦਾ,
ਅਮੀ ਹਕ਼ ਚ ਖਲੋਵੇ, ਬਾਪੁ ਟਕ ਚ ਖਲੋਵੇ,
ਸੁਖੀ ਵੱਸਦਾ ਏ ਘਰ ਤਾਂ ਕਚਹਿਰੀ ਹੋ ਗਯਾ,

ਪਾਣੀ ਪੰਜਾਂ...

ਤੋਤਾ ਉੱਡਣੋ ਵੀ ਗਯਾ ਨਾਲੇ ਬੋਲਣੋ ਵੀ ਗਯਾ,
ਭੈੜਾ ਚੁੰਜਾਂ ਨਾਲ ਗੰਡੀਆਂ ਨੂ ਖੋਲਨੋ ਵੀ ਗਯਾ,
ਹੁਣ ਮਾਰਦਾ ਏ ਸੱਪ, ਢਾਢਾ ਸ਼ਾਮ ਤੇ ਸਵੇਰੇ,
ਕੇ ਵਟਾ ਕੇ ਜਾਤਾ ਮੋਹ ਓਹ ਕਲਹਿਰੀ ਹੋ ਗਯਾ,

ਪਾਣੀ ਪੰਜਾਂ...

ਦੇਖੋ ਕਿਹੋ ਜਿਹੇ ਰੰਗ ਚੜੇ ਨੌਜਵਾਨਾਂ ਉੱਤੇ,
ਮਾਨ ਭੋਰਾ ਵੀ ਨੀ ਰਿਹਾ ਗੁਰੂ ਦੀਆਂ ਸ਼ਾਨਾਂ ਉੱਤੇ,
ਚਾਰ ਅਖਰਾਂ ਨੂ ਬੋਲਨੇ ਦਾ ਓਹਦੇ ਕੋਲ ਹੈ ਹੀ ਸਮਾਂ,
ਨਾਮ ਗੁਰਮੀਤ ਸਿੰਘ ਸੀ ਜੋ ਗੈਰੀ ਹੋ ਗਯਾ,

ਪਾਣੀ ਪੰਜਾਂ...

ਬੁਢੇ ਰੁਖਾਂ ਕੋਲੋਂ ਜਦੋਂ ਜਦੋਂ ਲੰਘੀਆਂ ਹਵਾਵਾਂ,
ਓਹਨਾ ਦੱਸੀਆਂ ਏਹਨਾ ਨੂ ਬਸ ਇਕ ਦੋ ਹੀ ਛਾਵਾਂ,
ਤੁਸੀਂ ਬੈਠ ਕੇ ਵਿਚਾਰੋ, 'ਸਰਤਾਜ' ਪਤਾ ਕਰੋ,
ਕਾਹਤੋਂ ਪੱਤਾ ਪੱਤਾ ਟਾਹਣੀਆਂ ਦਾ ਵੈਰੀ ਹੋ ਗਯਾ,

ਪਾਣੀ ਪੰਜਾਂ...

Je Koi - Satinder Sartaj (Lyrics)
Motiya (lyrics) - Satinder Sartaj
Sai (Lyrics) by Satinder Sartaj
Jitt De Nishan - Satinder Sartaj (Lyrics)

5 comments: