Assi gae ghuman te kol jeep si,
Yaraan jehe yaar mile laggi seep si,
Dekhian pahadan utte rukh jhadian,
Bache sanu vekh marde si tadiyan,
Kai cho te suhe tappe saanh labh gai,
Jehri assi bhalde si chhan labh gai,
Uchi jehi dhaab utte pai chhal si,
Aa gae nazare hogi dhan dhan si,
Othon assi baith ke chufera takya,
Rab da banaya hoya ghera napya,
Koi koi janwda si shehar wal nu,
Koi baitha sunda hawa di gal nu,
Koi banne pag sartaj di tarah,
Lawe sar pech maharaj di tarah,
Ho ke fer tayar tasveeran laah laiyan,
Vaddiyan kara ke mehfilan ch laa laiyan,
Tille wali jutti utte dhoorh pai gai,
Kambli di thambi kandean naa kheh gai,
Jungle ch ghumde nu khundi labh gai,
Morni di kook jiven chundi vad gai,
Mainu lagge bele majhian main charda,
Utte nu nigahan maula nu niharda,
Aunde hoe hor ik yaad si judi,
Balan di pand chuki nikki jehi kudi,
Chhoti jehi baanh te si lifafa tangya,
Pata ni garibni ne kithon mangya,
Assi kolon langhe taan pyari laggi si,
Kul kaynaat ton nayari laggi si,
Assi gaddi rok lai si oss waaste,
Ohnu jaa ke milange ji ess aas te,
Gaddi dekh rukdi oh dar gai si,
Pata hi ni laggya kidhar gai si,
Pand te lafafa bachi sutt daud gai,
Sadian khwahishan nu lutt daud gai,
Ohnu shayad laggya eh ohi ne bande,
Jihde kheton chuke ne main sukke je gandhe,
Puchho na ji seene vich chhek pae gaya,
Baalan lifafa vekhda hi reh gaya,
Pata hi ni kinnia reejhan naa chukya,
Hun marjani ne si raah te suteya,
Mainu enj lagge maitho paap ho gaya,
Fer "Sartaj" chup chap ho gaya...!!!
**********
ਅੱਸੀ ਗਏ ਘੁਮਣ ਤੇ ਕੋਲ ਜੀਪ ਸੀ,
ਯਾਰਾਂ ਜੇਹੇ ਯਾਰ ਮਿਲੇ ਲੱਗੀ ਸੀਪ ਸੀ,
ਦੇਖੀਆਂ ਪਹਾੜਾਂ ਉੱਤੇ ਰੁਖ ਝਾੜੀਆਂ,
ਬੱਚੇ ਸਾਨੂ ਵੇਖ ਮਾਰਦੇ ਸੀ ਤਾੜੀਆਂ
ਕਈ ਚੋ ਤੇ ਸੂਹੇ ਟੱਪੇ ਸਾਂਹ ਲਭ ਗਈ,
ਜੇਹੜੀ ਅੱਸੀ ਭਾਲਦੇ ਸੀ ਛਾਂ ਲਭ ਗਈ,
ਉਚੀ ਜੇਹੀ ਢਾਬ ਉੱਤੇ ਪਈ ਛਲ ਸੀ,
ਆ ਗਏ ਨਜਾਰੇ ਹੋਗੀ ਧਨ ਧਨ ਸੀ,
ਓਥੋਂ ਅੱਸੀ ਬੈਠ ਕੇ ਚੋਫੇਰਾ ਤਕਿਯਾ,
ਰਬ ਦਾ ਬਨਾਯਾ ਹੋਯਾ ਘੇਰਾ ਨ੍ਪ੍ਯਾ,
ਕੋਈ ਕੋਈ ਜਾਂਵਦਾ ਸੀ ਸ਼ਹਰ ਵੱਲ ਨੂ,
ਕੋਈ ਬੈਠਾ ਸੁਣਦਾ ਹਵਾ ਦੀ ਗਲ ਨੂ,
ਕੋਈ ਬੰਨੇ ਪਗ ਸਰਤਾਜ ਦੀ ਤਰਾਂ,
ਲਾਵੇ ਸਰ ਪੇਚ ਮਹਾਰਾਜ ਦੀ ਤਰਾਂ,
ਹੋ ਕੇ ਫੇਰ ਤਿਆਰ ਤਸਵੀਰਾਂ ਲਾਹ ਲਾਈਆਂ,
ਵੱਡੀਆਂ ਕਰਾ ਕੇ ਮਹਿਫਿਲਾਂ ਚ ਲਾ ਲਾਈਆਂ,
ਤਿੱਲੇ ਵਾਲੀ ਜੁੱਤੀ ਉੱਤੇ ਧੂੜ ਪੈ ਗਈ,
ਕੰਬਲੀ ਦੀ ਥਮ੍ਬੀ ਕੰਡੇਆਂ ਨਾ ਖੇਹ ਗਈ,
ਜੰਗਲ ਚ ਘੁਮਦੇ ਨੂੰ ਖੁੰਡੀ ਲਭ ਗਈ,
ਮੋਰਨੀ ਦੀ ਘੂਕ ਜਿਵੇਂ ਚੂੰਡੀ ਵੱਡ ਗਈ,
ਮੈਨੂ ਲੱਗੇ ਬੇਲੇ ਮਝੀਆਂ ਮੈਂ ਚਾਰਦਾ,
ਉੱਤੇ ਨੂ ਨਿਗਾਹਾਂ ਮੌਲਾ ਨੂ ਨਿਹਾਰਦਾ,
ਆਉਂਦੇ ਹੋਏ ਹੋਰ ਇਕ ਯਾਦ ਸੀ ਜੁੜੀ,
ਬਾਲਨ ਦੀ ਪੰਡ ਚੁਕੀ ਨਿੱਕੀ ਜੇਹੀ ਕੁੜੀ,
ਛੋਟੀ ਜੇਹੀ ਬਾਂਹ ਤੇ ਸੀ ਲਿਫਾਫਾ ਟੰਗੇਆ,
ਪਤਾ ਨੀ ਗਰੀਬਣੀ ਨੇ ਕਿਥੋਂ ਮੰਗੇਆ,
ਅੱਸੀ ਕੋਲੋਂ ਲੰਘੇ ਤਾਂ ਪ੍ਯਾਰੀ ਲੱਗੀ ਸੀ,
ਕੁਲ ਕਾਯਨਾਤ ਤੋ ਨਿਆਰੀ ਲੱਗੀ ਸੀ,
ਅੱਸੀ ਗੱਡੀ ਰੋਕ ਲਈ ਸੀ ਔਸ ਵਾਸਤੇ,
ਔਹਨੁ ਜਾ ਕੇ ਮਿਲਾਂਗੇ ਜੀ ਇਸ ਆਸ ਤੇ,
ਗੱਡੀ ਦੇਖ ਰੁਕਦੀ ਓਹ ਡਰ ਗਈ ਸੀ,
ਪਤਾ ਹੀ ਨੀ ਲਗਿਆ ਕਿਧਰ ਗਈ ਸੀ,
ਪੰਡ ਤੇ ਲਫਾਫਾ ਬਚੀ ਸੁੱਟ ਦੌੜ ਗਈ,
ਸਾਡੀਆਂ ਖਵਾਹਿਸ਼ਾਂ ਨੂ ਲੁੱਟ ਦੌੜ ਗਈ,
ਓਹਨੁ ਸ਼ਾਯਦ ਲਗਿਆ ਇਹ ਓਹੀ ਨੇ ਬੰਦੇ,
ਜਿਹਦੇ ਖੇਤੋਂ ਚੁਕੇ ਨੇ ਮੈਂ ਸੁੱਕੇ ਜੇ ਗੰਢੇ,
ਪੁਛੋ ਨਾ ਜੀ ਸੀਨੇ ਵਿਚ ਛੇਕ ਪੈ ਗਯਾ,
ਬਾਲਨ ਲਿਫਾਫਾ ਵੇਖਦਾ ਹੀ ਰਹ ਗਯਾ,
ਪਤਾ ਹੀ ਨੀ ਕਿੰਨਿਆ ਰੀਝਾਂ ਨਾ ਚੁਕੇਆ,
ਹੁਣ ਮਰਜਾਨੀ ਨੇ ਸੀ ਰਾਹ ਤੇ ਸੁਟੇਯਾ,
ਮੈਨੂ ਇੰਜ ਲੱਗੇ ਮੈਥੋਂ ਪਾਪ ਹੋ ਗਯਾ,
ਫੇਰ "ਸਰਤਾਜ" ਚੁਪ-ਚਾਪ ਹੋ ਗਯਾ...!!!
No comments:
Post a Comment