Pages

Thursday, March 18, 2010

Jitt De Nishan - Satinder Sartaj (Lyrics)

Jitt de nishan sada laye jande jhande naal,
Pehla vaar kalma da pichho vaar khande naal,

Char hi tareekean naal banda kare kamm sada,
Shonk naal pyar naal, lalach jaa dande naal,
Jitt de nishan sada laye jande jhande naal,
Pehla vaar kalma da pichho vaar khande naal,

Razaa vich reh ke kiddan mann hunda bhana sikh,
Daate dian dittian da shukr manana sikh,
Oh vi taan guzara dekh karde badeshan vich,
Sabzi vi katde jo kolian de kande naal,

Char hi...

Sadkan to chhalian khareed ki khabar hou,
Merean kisana jinna kihde kol sabar hou,
Ratti ratti makki nu jawan hundi vekhda ae,
Jado gama dhuppe gudde khet dambe chande naal,

Char hi...

Ek adha gun ditta rab ji ne sarean nu,
Karida mazak naiyo bholean vicharean nu,
Ghoda ae taan tez raftaar te hi maan karin,
Bhar khichne ch taan mukabla ni sande naal,

Char hi...

Tusi jo vi aakho eh shami ghut laa hi lainde,
Nasha je ni hunda chalo sir taan ghuma hi lainda,
Peen wale peen da jugad taan bana hi lainda,
Ande naal, gande naal, khare naal, thande naal,

Char hi...

Pathran de varga fer jigra banauna painda,
Sun 'Sartaj' lahu vekh ke vi gauna painda,
Ohna ne ki pujjna ae manzlan te dasso bhala,
Jehre raahan chhad beh gaye pairi chube kande naal,

Char hi...

**********

ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਪਹਲਾ ਵਾਰ ਕਲਮਾਂ ਦਾ ਪਿਛੋੰ ਵਾਰ ਖੰਡੇ ਨਾਲ,

ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ,
ਸ਼ੋਂਕ ਨਾਲ ਪ੍ਯਾਰ ਨਾਲ, ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਪਹਲਾ ਵਾਰ ਕਲਮਾਂ ਦਾ ਪਿਛੋੰ ਵਾਰ ਖੰਡੇ ਨਾਲ,

ਰਜ਼ਾ ਵਿਚ ਰਹਿ ਕੇ ਕਿੱਦਾਂ ਮੰਨ ਹੁੰਦਾ ਭਾਣਾ ਸਿਖ,
ਦਾਤੇ ਦੀਆਂ ਦਿੱਤੀਆਂ ਦਾ ਸ਼ੁਕ੍ਰ ਮਨਾਉਣਾ ਸਿਖ,
ਓਹ ਵੀ ਤਾਂ ਗੁਜ਼ਾਰਾ ਵੇਖ ਕਰਦੇ ਬਦੇਸ਼ਾਂ ਵਿਚ,
ਸਬਜ਼ੀ ਵੀ ਕੱਟਦੇ ਜੋ ਕੋਲਿਆਂ ਦੇ ਕੰਡੇ ਨਾਲ,

ਚਾਰ ਹੀ...

ਸੜਕਾਂ ਤੋਂ ਛਾਲਿਆਂ ਖਰੀਦ ਕੀ ਖਬਰ ਹੋਊ,
ਮੇਰੇਆਂ ਕਿਸਾਨਾਂ ਜਿੰਨਾ ਕੀਹਦੇ ਕੋਲ ਸਬਰ ਹੋਊ,
ਰੱਤੀ ਰੱਤੀ ਮੱਕੀ ਨੂ ਜਵਾਨ ਹੁੰਦੇ ਵੇਖਦਾ ਆਏ,
ਜਦੋਂ ਗਾਮਾ ਧੁੱਪੇ ਗੁੱਡੇ ਖੇਤ ਦੰਬੇ ਚੰਡੇ ਨਾਲ,

ਚਾਰ ਹੀ...

ਇਕ ਅਧਾ ਗੁਣ ਦਿੱਤਾ ਰਬ ਜੀ ਨੇ ਸਾਰਿਆਂ ਨੂ,
ਕਰੀਦਾ ਮਜਾਕ ਨਾਇਯੋ ਭੋਲੇਆਂ ਵਿਚਾਰੇਆਂ ਨੂ,
ਘੋੜਾ ਐਂ ਤਾਂ ਤੇਜ਼ ਤੇ ਹੀ ਮਾਨ ਕਰੀਂ,
ਭਾਰ ਖਿਚਨੇ ਚ ਤਾਂ ਮੁਕਾਬਲਾ ਨੀ ਸੰਡੇ ਨਾਲ,

ਚਾਰ ਹੀ...

ਤੁਸੀਂ ਜੋ ਵੀ ਆਖੋ ਇਹ ਸ਼ਾਮੀ ਘੁੱਟ ਲਾ ਹੀ ਲੈਂਦੇ,
ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾਂ ਘੁਮਾ ਹੀ ਲੈਂਦੇ,
ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਂਦੇ,
ਅੰਡੇ ਨਾਲ, ਗੰਡੇ ਨਾਲ, ਖਾਰੇ ਨਾਲ, ਠੰਡੇ ਨਾਲ,

ਚਾਰ ਹੀ...

ਪਥਰਾਂ ਦੇ ਵਰਗਾ ਫੇਰ ਜਿਗਰਾ ਬਣਾਉਣਾ ਪੈਂਦਾ,
ਸੁਨ 'ਸਰਤਾਜ' ਲਹੁ ਵੇਖ ਕੇ ਵੀ ਗਾਉਣਾ ਪੈਂਦਾ,
ਓਹਨਾ ਨੇ ਕਿ ਪੁੱਜਣਾ ਐ ਮੰਜਲਾਂ ਤੇ ਦੱਸੋ ਭਲਾ,
ਜੇਹੜੇ ਰਾਹਾਂ ਛਡ ਬਹਿ ਗਏ ਪੈਰੀ ਚੁਭੇ ਕੰਡੇ ਨਾਲ,

ਚਾਰ ਹੀ ਤਰੀਕਿਆਂ ਨਾਲ ਬੰਦਾ ਕੰਮ ਕਰੇ ਸਦਾ,
ਸ਼ੋਂਕ ਨਾਲ ਪ੍ਯਾਰ ਨਾਲ, ਲਾਲਚ ਜਾਂ ਡੰਡੇ ਨਾਲ,
ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ,
ਪਹਲਾ ਵਾਰ ਕਲਮਾਂ ਦਾ ਪਿਛੋੰ ਵਾਰ ਖੰਡੇ ਨਾਲ,

Je Koi - Satinder Sartaj (Lyrics)
Motiya (lyrics) - Satinder Sartaj
Sai (Lyrics) by Satinder Sartaj

3 comments:

  1. Mehfil-e-Sartaj Get more wallpapers,Songs,videos,latest news about satinder sartaj......Here Mehfil-e-Sartaj

    ReplyDelete
  2. Awesome song Harpreet. Please keep more of the songs from Sartaaj coming. I really appreciate the versions in Gurmukhi.

    ReplyDelete